iBet uBet web content aggregator. Adding the entire web to your favor.
iBet uBet web content aggregator. Adding the entire web to your favor.



Link to original content: http://pa.wikipedia.org/wiki/ਥੋਹਰ
ਥੋਹਰ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਥੋਹਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਥੋਹਰ
Temporal range: 35-0 Ma
ਪਿਛੇਤਾ ਪੇਲੀਓਜੀਨ ਕਾਲ - ਮੌਜੂਦਾ
Echinopsis mamillosa (ਏਕੀਨੌਪਸਿਸ ਮਾਮੀਲੋਸਾ)
Scientific classification
Kingdom:
Plantae (ਪਲਾਂਟੇ)
Division:
Angiosperms (ਏਂਜੀਓਸਪਰਮ)
Class:
Eudicots (ਯੂਡੀਕਾਟਸ)
Order:
Caryophyllales (ਕੈਰੀਓਫ਼ਿਲੈਲਸ)
Family:
Cactaceae (ਕੈਕਟਾਸੀਏ)
Subspecies:
  • Cactoideae (ਕੈਕਟੋਇਡੀਏ)
  • Maihuenioideae (ਮੇਊਐਨੀਓਇਡੀਏ)
  • Opuntioideae (ਓਪੰਤੀਓਇਡੀਏ)
  • Pereskioideae (ਪੇਰੇਸਕੀਓਇਡੀਏ)

ਥੋਹਰ ਜਾਂ ਨਾਗਫਣੀ ਜਾਂ ਕੈਕਟਸ, ਕੈਕਟਾਸੀਏ ਪੌਦਾ ਵੰਸ਼ ਵਿੱਚ ਕੈਰੀਓਫ਼ਿਲੈਲਸ ਗਣ ਦਾ ਇੱਕ ਮੈਂਬਰ ਹੈ। ਇਹਨਾਂ ਦੀ ਮੂਲ ਉਤਪਤੀ ਅਮਰੀਕੀ ਮਹਾਂਦੀਪਾਂ ਵਿੱਚ ਹੋਈ ਸੀ, ਦੱਖਣ ਵਿੱਚ ਪਾਤਗੋਨੀਆ ਤੋਂ ਲੈ ਕੇ ਪੱਛਮੀ ਕੈਨੇਡਾ ਦੇ ਹਿੱਸਿਆਂ ਤੱਕ; ਸਿਵਾਏ ਰਿਪਸੈਲਿਸ ਬੈਕਸੀਫ਼ੇਰਾ ਦੇ ਜੋ ਅਫ਼ਰੀਕਾ ਅਤੇ ਸ੍ਰੀਲੰਕਾ ਵਿੱਚ ਵੀ ਉੱਗਦਾ ਹੈ।

ਜ਼ਿਆਦਾਤਰ ਥੋਹਰ, ਘੱਟੋ-ਘੱਟ ਕੁਝ ਹਾਲਤ ਤੱਕ ਖ਼ੁਸ਼ਕੀ ਅਤੇ ਸੋਕੇ ਦੇ ਸ਼ਿਕਾਰ ਸਥਾਨਾਂ ਵਿੱਚ ਪਾਏ ਜਾਂਦੇ ਹਨ। ਬਹੁਤ ਸਾਰੇ ਹੱਦੋਂ ਜ਼ਿਆਦਾ ਸੁੱਕੇ ਵਾਤਾਵਰਨ ਵਿੱਚ ਜਿਉਂਦੇ ਹਨ, ਇੱਥੋਂ ਤੱਕ ਕਿ ਆਤਾਕਾਮਾ ਮਾਰੂਥਲ, ਜੋ ਕਿ ਦੁਨੀਆ ਦੀ ਸਭ ਤੋਂ ਸੁੱਕੀ ਥਾਂ ਹੈ, ਵਿੱਚ ਵੀ। ਇਹਨਾਂ ਕੋਲ ਪਾਣੀ ਸਾਂਭਣ ਲਈ ਬਹੁਤ ਸਾਰੇ ਰੂਪਾਂਤਰਨ ਹਨ। ਇਹਨਾਂ ਦੀਆਂ ਜ਼ਿਆਦਾਤਰ ਪ੍ਰਜਾਤੀਆਂ ਨੇ ਖਰੇ ਪੱਤੇ ਗੁਆ ਦਿੱਤੇ ਹਨ ਅਤੇ ਸਿਰਫ਼ ਕੰਡੇ ਅਤੇ ਸੂਲਾਂ ਹੀ ਬਚੀਆਂ ਹਨ ਜੋ ਕਿ ਬਹੁਤ ਹੀ ਸੋਧੇ ਹੋਏ ਪੱਤੇ ਹਨ। ਪੌਦੇ ਖਾਣ ਵਾਲੇ ਜੀਵਾਂ ਤੋਂ ਬਚਾਉਣ ਤੋਂ ਇਲਾਵਾ ਇਹ ਕੰਡੇ ਥੋਹਰ ਕੋਲ ਹਵਾ ਦਾ ਵਹਾਅ ਘਟਾ ਕੇ ਪਾਣੀ ਦੇ ਘਾਟੇ ਨੂੰ ਵੀ ਠਾਕਾ ਲਾਉਂਦੇ ਹਨ ਅਤੇ ਕੁਝ ਛਾਂ ਵੀ ਪ੍ਰਦਾਨ ਕਰਦੇ ਹਨ। ਇਹ ਸੂਲਾਂ ਏਰੀਓਲ (areole) ਨਾਮਕ ਵਿਸ਼ੇਸ਼ੀਕ੍ਰਿਤ ਢਾਂਚਿਆਂ ਤੋਂ ਬਣੇ ਹੁੰਦੇ ਹਨ ਜੋ ਕਿ ਇੱਕ ਪ੍ਰਕਾਰ ਦੀਆਂ ਅਤਿ ਸੁੰਗੜੀਆਂ ਹੋਈਆਂ ਟਾਹਣੀਆਂ ਹਨ। ਇਹ ਏਰੀਓਲ ਥੋਹਰ ਦੇ ਪਹਿਚਾਣ-ਚਿੰਨ੍ਹ ਹਨ। ਕੰਡੇ ਅਤੇ ਏਰੀਓਲ ਦੋਵੇਂ ਹੀ ਫੁੱਲ ਕੱਢਦੇ ਹਨ ਜੋ ਆਮ ਤੌਰ ਉੱਤੇ ਨਲਕੀਦਾਰ ਅਤੇ ਬਹੁ-ਪੰਖੜੀਏ ਹੁੰਦੇ ਹਨ।

ਇਸ ਓਪੰਸ਼ੀਆ ਜਾਂ ਚੱਪੂ ਥੋਹਰ ਵਾਂਗ ਥੋਹਰਾਂ ਦੀਆਂ ਬਹੁਤ ਸਾਰੀਆਂ ਜਾਤੀਆਂ ਦੇ ਲੰਮੇ, ਤਿੱਖੇ ਕੰਡੇ ਹੁੰਦੇ ਹਨ।

ਹਵਾਲੇ

[ਸੋਧੋ]